ਵਿਆਕਰਣ ਦੀ ਵਿਆਖਿਆ
ਨਾਂਵ-
ਜਿਸ ਸ਼ਬਦ ਨੂੰ ਕਿਸੇ ਜੀਵ, ਥਾਂ, ਗੁਣ, ਹਾਲਤ ਜਾਂ ਵਸਤੂ ਦਾ ਖਿਆਲ ਆਵੇ ਉਸ ਨੂੰ ਨਾਂਵ ਕਹਿੰਦੇ ਹਨ | ਜਿਵੇਂ ਜਸਵਿੰਦਰ, ਗਾਂ, ਅੰਮ੍ਰਿਤਸਰ, ਪੈਨਸਿਲ, ਗਰਮੀ, ਅਮੀਰੀ, ਪਿਆਰ, ਸੰਗਲੀ, ਕੁੱਤਾ, ਦੁੱਧ ਆਦਿ |
ਨਾਂਵ ਦੀਆਂ ਪੰਜ ਕਿਸਮਾ ਹੁੰਦੀਆਂ ਹਨ -
1. ਖਾਸ ਜਨ ਨਿੱਜਵਾਚਕ ਨਾਂਵ
2. ਜਾਤੀ ਵਾਚਕ ਜਾਂ ਆਮ ਨਾਂਵ
3. ਸਮੂਹਵਾਕ ਨਾਂਵ
4. ਪਦਾਰਥ ਵਾਚਕ ਨਾਂਵ
5. ਭਾਵ ਵਾਚਕ ਨਾਂਵ |
1. ਖਾਸ ਜਾਂ ਨਿੱਜਵਾਚਕ ਨਾਂਵ - ਨਿੱਜਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਸ ਤੋਂ ਕਿਸੇ ਖਾਸ ਵਿਅਕਤੀ , ਖਾਸ ਜੀਵ, ਖਾਸ ਵਸਤੂ ਦਾ ਗਿਆਨ ਹੁਣ ਹੈ, ਜਿਵੇਂ : ਰਣਜੀਤ ਸਿੰਘ, ਅੰਮ੍ਰਿਤਸਰ, ਸਤਲੁਜ |
2. ਜਾਤੀਵਾਚਕ ਨਾਂਵ ਜਾਂ ਆਮ ਨਾਂਵ - ਜਾਤੀਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਸ ਤੋਂ ਜੀਵਨ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਜਾਂ ਜਾਤੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਨ ਵਸਤੂ ਦਾ ਗਿਆਨ ਹੋਵੇ, ਜਿਵੇਂ ਮਨੁੱਖ, ਪਸ਼ੂ, ਦਰਿਆ ਆਦਿ |
3. ਸਮੂਹਵਾਚਕ ਨਾਂਵ - ਸਮੂਹਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਹੜੇ ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤਾਂ ਦੇ ਇੱਕਠੇ ਜਾਂ ਸਮੂਹ ਲਈ ਵਰਤੀਆਂ ਜਾਵੇ, ਜਿਵੇ : ਫੌਜ, ਸ਼੍ਰੇਣੀ ਆਦਿ |
4. ਪਦਾਰਥਵਾਚਕ ਨਾਂਵ - ਪਦਾਰਥਵਾਚਕ ਨਾਂਵ ਉਸ ਸ਼ਬਦ ਨੂੰ ਆਖਦੇ ਹਨ, ਜਿਸ ਤੋਂ ਕਿਸੇ ਤੋਲੇ, ਮਿਣੇ ਜਾਂ ਹਾੜੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ, ਜਿਵੇਂ : ਰੇਤ, ਪੱਥਰ ਆਦਿ |
5. ਭਾਵਵਾਚਕ ਨਾਂਵ - ਜਿਹੜੇ ਸ਼ਬਦ ਅਸੀਂ ਅਨੁਭਵ ਕਰਨ ਵਾਲਿਆਂ ਗੱਲਾਂ ਲਈ ਵਰਤਦੇ ਹਾਂ, ਉਹਨਾਂ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ | ਜਿਵੇਂ : ਖੁਸ਼ਬੂ, ਬਦਬੂ, ਮਿਠਾਸ, ਖਟਿਆਈ, ਪਿਆਰ, ਸੱਚ, ਸੇਵਾ, ਪੁੰਨ, ਦਾਨ ਆਦਿ |
0 comments:
Post a Comment