ਕਿਰਿਆ 'ਤੇ ਕਿਰਿਆ ਦੀ ਵੰਡ
ਕਿਰਿਆ - ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ | ਪੰਜਾਬੀ ਵਿੱਚ ਕਿਰਿਆ ਆਮ ਤੌਰ 'ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ |
ਕਿਰਿਆ ਦੀ ਵੰਡ -
ਪਹਿਲੀ ਪ੍ਰਕਾਰ ਦੀ ਵੰਡ - ਪਹਿਲੀ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ -
1. ਅਕਰਮਕ ਕਿਰਿਆ 2. ਸਕਰਮਕ ਕਿਰਿਆ
1. ਅਕਰਮਕ ਕਿਰਿਆ - ਜਿਵੇਂ ਇਸ ਦੇ ਨਾਂ ਤੋਂ ਹੀ ਸਪੱਸ਼ਟ ਹੈ ਕੀ ਬਿਨਾ ਕਰਮ ਤੋਂ ਕਿਰਿਆ ਅਕਰਮਕ ਕਿਰਿਆ ਹੁੰਦੀ ਹੈ |
ਉਦਾਹਰਨ --ਹਵਾ ਚਲਦੀ ਹੈ - --ਘਾਹ ਉਗਦਾ ਹੈ -- ਅੱਗ ਬਲਦੀ ਹੈ |
2. ਸਕਰਮਕ ਕਿਰਿਆ - ਸਕਰਮਕ ਕਿਰਿਆ ਵਾਲੇ ਵਾਕਾਂ ਵਿੱਚ ਕਰਮ ਸ਼ਬਦ ਹੁੰਦਾ ਹੈ | ਉਦਾਹਰਨ -
-- ਅਕਾਲੀ ਫੂਲਾ ਸਿੰਘ ਨੇ ਘੋੜਾ ਦਰਿਆ ਵਿੱਚ ਠੇਲ੍ਹ ਦਿੱਤਾ |
ਇਸ ਵਾਕ ਵਿੱਚ ਠੇਲ੍ਹ ਦਿਤਾ, ਕਿਰਿਆ ਸ਼ਬਦ ਹਨ | ਜੇ ਇਹਨਾਂ ਕਿਰਿਆ ਸ਼ਬਦ ਦੇ ਅੱਗੇ ਕੀ ਸ਼ਬਦ ਲਾ ਕੇ ਪ੍ਰਸ਼ਨ ਕੀਤਾ ਜਾਵੇ (ਕੀ ਠੇਲ੍ਹ ਦਿੱਤਾ ?) ਤਾਂ ਉੱਤਰ ਵਿੱਚ ਕਰਮ ਆਵੇਗਾ, ਭਾਵ ਘੋੜੇ ਨੂੰ ਠੇਲ੍ਹ ਦਿੱਤਾ ਇਸ ਤਰ੍ਹਾਂ ਇਸ ਵਾਕ ਵਿੱਚ ਆਈ ਕਿਰਿਆ ਸਕਰਮਕ ਹੈ |
ਦੂਜੀ ਪ੍ਰਕਾਰ ਦੀ ਵੰਡ - ਦੂਜੀ ਵੰਡ ਅਨੁਸਾਰ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ -
1. ਸਾਧਾਰਨ ਕਿਰਿਆ 2. ਪ੍ਰੇਰਨਾਰਥਕ ਕਿਰਿਆ 3. ਦੂਹਰੀ ਪ੍ਰੇਰਨਾਰਥਕ ਕਿਰਿਆ
1. ਸਾਧਾਰਨ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਾਧਾਰਨ ਕਿਰਿਆ ਕਿਹਾ ਜਾਂਦਾ ਹੈ | ਉਦਾਹਰਨਾਂ -
ਜੱਗੇ ਨੂੰ ਰੋਹ ਚੜ੍ਹ ਗਿਆ - --ਤਿੰਨੇ ਜਣੇ ਦੱਬੇ ਪੈਰ ਚੱਲ ਪਏ
2. ਪ੍ਰੇਰਨਾਰਥਕ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਹਨੂੰ ਕਰਨ ਵਾਲਾ ਕਰਤਾ ਆਪ ਨਹੀਂ ਹੈ ਸਗੋਂ ਉਹ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ, ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ |
ਉਦਾਹਰਨ - ਪੁਲਿਸ ਨੂੰ ਆਖ ਦੀਆਂਗਾ ਕਿ ਇਹ ਮੈਨੂੰ ਸੱਦ ਕੇ ਆਪਣੇ ਘਰ ਲੁਕਾਂਦਾ ਹੁੰਦਾ ਸੀ, ਏਸ ਮੈਨੂ ਕਈ ਵਾਰ ਕਿਸੇ ਨਾ ਕਿਸੇ ਰਾਹੀਂ ਅਖਵਾ ਭੇਜਿਆ ਸੀ ਕਿ ਉਹਦੇ ਸਾਥੀਆਂ ਨੂੰ ਗਰਿਫਤਾਰ ਨਾ ਕਰਾਵਾਂ |
3. ਦੂਹਰੀ ਪ੍ਰੇਰਨਾਰਥਕ ਕਿਰਿਆ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ |
ਉਦਾਹਰਨ - ਮਾਤਾ ਜੀ, ਮੈਂ ਇੰਨ੍ਹੇ ਚੰਗੇ ਨੰਬਰਾਂ ਵਿੱਚ ਛੇਵੀਂ ਪਾਸ ਕੀਤੀ ਹੈ | ਹੁਣ ਮੇਰੇ ਲਿਆ ਵਰਦੀ ਸਿਲਵਾ ਦਿਓ |
ਤੀਜੀ ਪ੍ਰਕਾਰ ਦੀ ਵੰਡ - ਤੀਜੀ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ -
1. ਇਕਹਿਰੀ ਕਿਰਿਆ 2. ਸੰਜੁਗਤ ਕਿਰਿਆ
1. ਇਕਹਿਰੀ ਕਿਰਿਆ - ਜਿਸ ਵਾਕ ਵਿੱਚ ਕਿਰਿਆ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ | ਉਦਾਹਰਨਾਂ -
- ਲੀ ਕਾਰਬੂਜ਼ੀਅਰ ਨੇ ਇਸ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਹੇਠ ਕਾਰਵਾਈ |
- ਮਾਰਕੀਟਾਂ ਦੇ ਅੱਗੇ ਪਾਰਕਿੰਗ ਲਈ ਖੁਲ੍ਹੀਆਂ ਥਾਂਵਾਂ ਹਨ |
2. ਸੰਜੁਗਤ ਕਿਰਿਆ - ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਜੋਗ ਤੋਂ ਬਣੇ ਉਸ ਸੰਜੁਗਤ ਕਿਰਿਆ ਕਿਹਾ ਜਾਂਦਾ ਹੈ |
ਉਦਾਹਰਨਾਂ - ਹਰ ਸੈਕਟਰ ਵਿੱਚ ਸਕੂਲ, ਸਿਹਤ ਕੇਂਦਰ, ਮਨੋਰੰਜਨ ਸਥਾਨ, ਖੇਡਾਂ ਲਈ ਪਾਰਕ ਤੇ ਮਾਰਕੀਟਾਂ ਬਣੀਆਂ ਹੋਈਆਂ ਹਨ |
-- ਪੰਜਾਬ ਯੂਨਿਵਰਸਿਟੀ ਪੂਰੇ ਦੋ ਸੈਕਟਰਾਂ ਵਿੱਚ ਫੈਲੀ ਹੋਈ ਹੈ |
ਚੌਥੀ ਪ੍ਰਕਾਰ ਦੀ ਵੰਡ - ਚੌਥੀ ਵੰਡ ਅਨੁਸਾਰ ਕਿਰਿਆ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ -
1. ਮੂਲ ਕਿਰਿਆ 2. ਸਹਾਇਕ ਕਿਰਿਆ
ਇਸ ਵੰਡ ਨੂੰ ਸਮਝਣ ਲਈ ਇਹ ਵਾਕ ਵੇਖੋ -
-- ਰਾਕ ਗਾਰਡਨ ਨੂੰ ਹਰ ਕਿਸਮ ਦੇ ਬੰਦੇ ਨੇ ਸਲਾਹਿਆ ਹੈ |
ਇਸ ਵਾਕ ਵਿੱਚ ਕਿਰਿਆ ਸ਼ਬਦ ਦੋ ਹਨ | ਪਹਿਲਾ ਸ਼ਬਦ ਮੂਲ ਕਿਰਿਆ ਹੈ | 'ਹੈ' ਸ਼ਬਦ ਸਹਾਇਕ ਕਿਰਿਆ ਹੈ |
😝
ReplyDeleteGood
ReplyDelete