ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-10
1. 'ਮੈਂ' ਲਾਲ ਪੈਨ ਨਾਲ ਲਿਖਿਆ'| ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ?
a) ਕਰਮ ਕਾਰਕ b) ਕਰਣ ਕਾਰਕ
c) ਅਪਾਦਾਨ ਕਾਰਕ d) ਅਧਿਕਰਣ ਕਾਰਕ
2. 'ਕਾਪੀ ਕਿੱਥੇ ਹੈ' ? ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ?
a) ਕਰਣ ਕਾਰਕ b) ਅਪਾਦਾਨ ਕਾਰਕ
c) ਅਧਿਕਰਣ ਕਾਰਕ d) ਸੰਬੰਧ ਕਾਰਕ
3. 'ਉਹ ਮੇਰੇ ਲਈ ਅੰਗੂਰ ਲਿਆਇਆ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ -
a) ਕਰਤਾ ਕਾਰਕ b) ਅਪਾਦਾਨ ਕਾਰਕ
c) ਸੰਬੰਧ ਕਾਰਕ d) ਸੰਪ੍ਰਦਾਨ ਕਾਰਕ
4. ਉਏ ਚਾਚਾ ! ਕਾਰਕ ਦੀ ਕਿਹੜੀ ਵੰਨਗੀ ਹੈ ?
a) ਕਰਣ ਕਾਰਕ b) ਕਰਮ ਕਾਰਕ
c) ਸੰਪ੍ਰਦਾਨ ਕਾਰਕ d) ਸੰਬੋਧਨ ਕਾਰਕ
5. 'ਉਹ' ਕੋਠੇ ਉਤੋਂ ਡਿਗ ਪਿਆ' ਕਿਹੜੇ ਕਾਰਕ ਦੀ ਉਦਾਹਰਣ ਹੈ ?
a) ਅਪਾਦਾਨ ਕਾਰਕ b) ਕਰਤਾ ਕਾਰਕ
c) ਸੰਪ੍ਰਦਾਨ ਕਾਰਕ d) ਕਰਣ ਕਾਰਕ
6. 'ਸੇਬ ਮੇਜ਼ ਤੇ ਹੈ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ?
a) ਅਪਾਦਾਨ ਕਾਰਕ b) ਅਧਿਕਰਣ ਕਾਰਕ
c) ਸੰਬੋਧਨ ਕਾਰਕ d) ਕਰਣ ਕਾਰਕ
7. 'ਇਹ ਮੇਰਾ ਪੁੱਤਰ ਹੈ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ?
a) ਕਰਤਾ ਕਾਰਕ b) ਅਧਿਕਰਣ ਕਾਰਕ
c) ਸੰਬੰਧ ਕਾਰਕ d) ਕਰਮ ਕਾਰਕ
8. 'ਉਏ ਮੁੰਡਿਓ' ਸ਼ਬਦ ਦੀ ਕਾਰਕ ਵੰਨਗੀ ਹੈ -
a) ਸੰਬੋਧਨ ਕਾਰਕ b) ਕਰਣ ਕਾਰਕ
c) ਕਰਤਾ ਕਾਰਕ d) ਅਧਿਕਰਣ ਕਾਰਕ
9. ਹੇ ਭੈਣ ! ਸ਼ਬਦ ਕਾਰਕ ਦੀ ਕਿਹੜੀ ਵੰਨਗੀ ਹੈ -
a) ਅਧਿਕਰਣ ਕਾਰਕ b) ਸੰਬੋਧਨ ਕਾਰਕ
c) ਕਰਣ ਕਾਰਕ d) ਸੰਬੰਧ ਕਾਰਕ
10. 'ਸ਼ਹਿਰੀ ਵਸਦੇ ਲੋਕ' ਵਿੱਚ ਸ਼ਹਿਰ ਕਿਹੜਾ ਕਾਰਕ ਹੈ ?
a) ਸੰਬੋਧਨ ਕਾਰਕ b) ਅਪਾਦਾਨ ਕਾਰਕ
c) ਕਰਣ ਕਾਰਕ d) ਅਧਿਕਰਣ ਕਾਰਕ
Answers: - 1. b) 2. c) 3. d) 4. d) 5. a) 6. b) 7. c) 8. a) 9. b) 10. d)
0 comments:
Post a Comment