ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-8
1. 'ਨਰਮੀ' ਸ਼ਬਦ ਨਾਂਵ ਦੀ ਕਿਸਮ ਹੈ -
a) ਆਮ ਨਾਂਵ b) ਖਾਸ ਨਾਂਵ
c) ਭਾਵਵਾਚਕ ਨਾਂਵ d) ਇਕੱਠਵਾਚਕ ਨਾਂਵ
2. 'ਅੰਤ' ਨਾਂਵ ਦਾ ਵਿਸ਼ੇਸ਼ਣ ਠੀਕ ਹੈ -
a) ਅਖੀਰ b) ਅਖੀਰੀ
c) ਅੰਤਲਾ d) ਆਖਰੀ
3. 'ਅਸਮਾਨ' ਨਾਂਵ ਦਾ ਵਿਸ਼ੇਸ਼ਣ ਠੀਕ ਹੈ -
a) ਅਕਾਸ਼ੀ b) ਅਸਮਾਨੀ
c) ਅੰਬਰੀ d) ਇਨ੍ਹਾਂ ਵਿਚੋਂ ਕੋਈ ਨਹੀਂ |
4. 'ਬਲ' ਨਾਂਵ ਦਾ ਵਿਸ਼ੇਸ਼ਣ ਠੀਕ ਹੈ -
a) ਤਾਕਤਵਰ b) ਤਕੜਾ
c) ਬਲਵਾਨ d) ਇਨ੍ਹਾਂ ਵਿਚੋਂ ਕੋਈ ਨਹੀਂ |
5. ਜਿਨ੍ਹਾਂ ਰੂਪਾਂ ਦੁਆਰਾ ਨਾਂਵ ਜਾਂ ਪੜਨਾਂਵ ਦਾ ਆਪਸ ਵਿਚ ਜਾਂ ਵਾਕ ਦੇ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਹੋਵੇ -
a) ਕਿਰਿਆ b) ਵਿਸਮਿਕ
c) ਵਿਸ਼ੇਸ਼ਣ d) ਕਾਰਕ
6. ਪੰਜਾਬੀ ਵਿਚ ਕਾਰਕ ਦੀਆਂ ਕਿਸਮਾਂ ਹੁੰਦੀਆਂ ਹਨ -
a) ਚਾਰ b) ਛੇ
c) ਪੰਜ d) ਅੱਠ
7. ਜੋ ਵਾਕ ਦੀ ਕਿਰਿਆ ਨੂੰ ਕਰਨ ਵਾਲਾ ਹੁੰਦਾ ਹੈ -
a) ਕਰਤਾ ਕਾਰਕ b) ਕਰਣ ਕਾਰਕ
c) ਅਪਾਦਾਨ ਕਾਰਕ d) ਕਰਮ ਕਾਰਕ
8. ਜਿਸ ਉੱਤੇ ਕਿਰਿਆ ਦਾ ਫਲ ਪਵੇ ਉਸ ਨੂੰ ਕਹਿੰਦੇ ਹਨ -
a) ਕਰਣ ਕਾਰਕ b) ਕਰਮ ਕਾਰਕ
c) ਅਪਾਦਾਨ ਕਾਰਕ d) ਸੰਬੰਦ ਕਾਰਕ
9. 'ਬੂਟੇ ਤੋਂ ਫਲ ਡਿਗਦਾ ਹੈ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ -
a) ਸੰਬੰਦ ਕਾਰਕ b) ਸੰਪ੍ਰਾਦਾਨ ਕਾਰਕ
c) ਕਰਣ ਕਾਰਕ d) ਅਪਾਦਾਨ ਕਾਰਕ
10. ਜਿਸ ਨਾਲ ਕਿਸੇ ਚੀਜ਼ ਦਾ ਵੱਖਰਾ ਜਾਂ ਅੱਡ ਹੋਣਾ ਪ੍ਰਗਟ ਹੋਵੇ ਉਸ ਵਿੱਚ ਕਾਰਕ ਹੁੰਦਾ ਹੈ -
a) ਅਪਾਦਾਨ ਕਾਰਕ b) ਅਧਿਕਰਣ ਕਾਰਕ
c) ਸੰਬੰਦ ਕਾਰਕ d) ਕਰਣ ਕਾਰਕ
Answer:- 1. c) 2. c) 3. b) 4. c) 5. d) 6. d) 7. a) 8. b) 9. d) 10. a)
0 comments:
Post a Comment