ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ Part-9
1. ਜਿਹੜੀ ਚੀਜ਼ ਰਾਹੀਂ ਕੰਮ ਹੋਵੇ ਜਾਂ ਕਰਵਾਇਆ ਜਾਵੇ ਉਸ ਵਿੱਚ ਕਾਰਕ ਹੁੰਦਾ ਹੈ -
a) ਸੰਬੰਦ ਕਾਰਕ b) ਕਰਣ ਕਾਰਕ
c) ਅਪਾਦਾਨ ਕਾਰਕ d) ਸੰਪ੍ਰਾਦਾਨ ਕਾਰਕ
2. ਜਿਸ ਤੋਂ ਕਿਸੇ ਚੀਜ਼ ਤੇ ਸੰਬੰਦ ਦਾ ਪਤਾ ਚੱਲੇ ਉਸ ਵਿਚ ਕਾਰਕ ਹੁੰਦਾ ਹੈ -
a) ਅਧਿਕਰਣ ਕਾਰਕ b) ਸੰਪ੍ਰਦਾਨ ਕਾਰਕ
c) ਕਰਣ ਕਾਰਕ d) ਸੰਬੰਦ ਕਾਰਕ
3. ਰਮਨ ਕਿਸ ਦੀ ਸਹੇਲੀ ਹੈ ? ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ?
a) ਅਧਿਕਰਣ ਕਾਰਕ b) ਕਰਣ ਕਾਰਕ
c) ਸੰਬੰਦ ਕਾਰਕ d) ਅਪਾਦਾਨ ਕਾਰਕ
4. 'ਕਾਂਤਾ ਨੇ ਰੋਟੀ ਖਾਧੀ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ -
a) ਕਰਮ ਕਾਰਕ b) ਕਰਤਾ ਕਾਰਕ
c) ਕਰਣ ਕਾਰਕ d) ਅਪਾਦਾਨ ਕਾਰਕ
5. ਜਿਹੜੇ ਨਾਂਵ ਜਾਂ ਪੜਨਾਂਵ ਲਈ ਕੋਈ ਕਾਰਜ ਕੀਤਾ ਜਾਂਦਾ ਹੈ ਉਸ ਵਿਚ ਕਾਰਕ ਹੁੰਦਾ ਹੈ -
a) ਅਪਾਦਾਨ ਕਾਰਕ b) ਅਧਿਕਰਣ ਕਾਰਕ
c) ਸੰਬੰਧ ਕਾਰਕ d) ਸੰਪ੍ਰਦਾਨ ਕਾਰਕ
6. ਜਦੋਂ ਕਿਸੇ ਨੂੰ ਸੰਬੋਧਨ ਕਰਕੇ ਜਾਂ ਬੁਲਾ ਕੇ ਕੁਝ ਆਖਿਆ ਜਾਵੇ ਤਾਂ ਉਸ ਵਿੱਚ ਕਾਰਕ ਹੁੰਦਾ ਹੈ -
a) ਕਰਮ ਕਾਰਕ b) ਅਧਿਕਰਣ ਕਾਰਕ
c) ਸੰਬੋਧਨ ਕਾਰਕ d) ਕਰਤਾ ਕਾਰਕ
7. ਜੋ ਕਿਸੇ ਚੀਜ਼ ਦਾ ਆਧਾਰ ਜਾਂ ਸਹਾਰਾ ਹੋਵੇ ਉਥੇ ਕਾਰਕ ਹੁੰਦਾ ਹੈ -
a) ਅਧਿਕਰਣ ਕਾਰਕ b) ਅਪਾਦਾਨ ਕਾਰਕ
c) ਸੰਬੰਧ ਕਾਰਕ d) ਕਰਤਾ ਕਾਰਕ
8. 'ਕੁੜੀਏ' ਸ਼ਬਦ ਦੀ ਕਾਰਕ ਵੰਨਗੀ ਹੈ -
a) ਕਰਮ ਕਾਰਕ b) ਸੰਪ੍ਰਦਾਨ ਕਾਰਕ
c) ਅਪਾਦਾਨ ਕਾਰਕ d) ਸੰਬੋਧਨ ਕਾਰਕ
9. 'ਹੇ ਖੁਦਾ ਮੇਰੀ ਮੱਦਦ ਕਰ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ -
a) ਅਪਾਦਾਨ ਕਾਰਕ b) ਸੰਪ੍ਰਦਾਨ ਕਾਰਕ
c) ਸੰਬੋਧਨ ਕਾਰਕ d) ਕਰਤਾ ਕਾਰਕ
10. 'ਰਾਮ ਕਮਲ ਦਾ ਮਿੱਤਰ ਹੈ' ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ -
a) ਅਪਾਦਾਨ ਕਾਰਕ b) ਕਰਤਾ ਕਾਰਕ
c) ਸੰਬੰਧ ਕਾਰਕ d) ਕਰਣ ਕਾਰਕ
Answers:- 1. b) 2. d) 3. c) 4. a) 5. d) 6. c) 7. a) 8. d) 9. c) 10. c)
0 comments:
Post a Comment